ਕੈਪਟਨ ਅਮਰਿੰਦਰ ਨੇ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ :ਮੰਤਰੀ ਮੰਡਲ ਦਾ ਵਿਸਥਾਰ ਨੂੰ ਲੈ ਕੇ ਵੀ ਚਰਚਾ

Punjab
By Admin

ਰਾਣਾ ਗੁਰਜੀਤ ਮਾਮਲੇ ਚ ਦਿਤੀ ਰਾਹੁਲ ਨੂੰ ਜਾਣਕਾਰੀ

ਅਪਡੇਟ ਪੰਜਾਬ

ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੇ ਇਸ ਬੈਠਕ ਚ ਰਾਹੁਲ ਗਾਂਧੀ ਨਾਲ ਹੋਈ ਇਸ ਮੀਟਿੰਗ ਨੂੰ ਆਮ ਮੀਟਿੰਗ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਰਾਹੁਲ ਨਾਲ ਮੀਟਿੰਗ ਕੀਤੇ ਹੋਏ ਇੱਕ ਮਹੀਨਾ ਹੋ ਗਿਆ ਸੀ ਜਿਸ ਕਰਕੇ ਉਹ ਅੱਜ ਦਿੱਲੀ ਵਿਖੇ ਆਪਣੇ ਦੌਰੇ ਦੌਰਾਨ ਕਾਂਗਰਸ ਦੇ ਉੱਪ ਪ੍ਰਧਾਨ ਨੂੰ ਮਿਲੇ। ਸੂਤਰਾਂ ਦਾ ਕਹਿਣਾ ਹੈ ਕੇ ਸੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਵਿਰੁੱਧ ਲੱਗੇ ਦੋਸ਼ਾਂ ਕਾਰਨ ਪੈਦਾ ਹੋਏ ਵਿਵਾਦ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਨਾਲ ਪੂਰੀ ਸਥਿਤੀ ਸਪਸ਼ਟ ਕੀਤੇ ਕੈਪਟਨ ਨੇ ਕਿਹਾ ਕੇ ਰੇਤ ਦੀਆਂ ਖੱਡਾਂ ਦੇ ਸਬੰਧ ਵਿੱਚ ਦੋਸ਼ਾਂ ਦੀ ਜਾਂਚ ਜਸਟਿਸ ਨਾਰੰਗ ਦੇ ਅਧਾਰਿਤ ਇੱਕ ਮੈਂਬਰੀ ਜੂਡੀਸ਼ਿਅਲ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ। ਇਕ ਮਹੀਨੇ ਚ ਰਿਪੋਰਟ ਆ ਜਾਣੀ ਹੈ ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕੇ ਕੀ ਕਰਨਾ ਹੈ
ਸੂਤਰਾਂ ਦਾ ਕਹਿਣਾ ਹੈ ਇਸ ਬੈਠਕ ਚ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਭੀ ਚਰਚਾ ਕੀਤੀ ਅਮਰਿੰਦਰ ਸਿੰਘ ਆਪਣੇ ਨਾਲ ਲਿਸਟ ਲੈ ਕੇ ਗਏ ਸਨ ਸੂਤਰਾਂ ਦਾ ਕਹਿਣਾ ਹੈ ਮੰਤਰੀ ਮੰਡਲ ਚ ਯੁਵਾ ਚੇਹਰੇ ਵੀ ਸ਼ਾਮਿਲ ਕੀਤੇ ਜਾਣਗੇ ਮੰਤਰੀ ਮੰਡਲ ਚ ਰਾਹੁਲ ਦੇ ਕਰੀਬੀ ਨੇਤਾਵਾਂ ਨੂੰ ਮੰਤਰੀ ਮੰਡਲ ਚ ਜਗਾ ਮਿਲ ਸਕਦੀ ਹੈ

Leave a Reply