ਕੈਨੇਡਾ ਦੇ ਕੌਾਸੂਲੇਟ ਜਨਰਲ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ- ਵੱਖ ਵੱਖ ਖੇਤਰਾਂ ‘ਚ ਵਪਾਰਕ ਭਾਈਵਾਲੀ ‘ਚ ਦਿਲਚਸਪੀ ਵਿਖਾਈ

re
By Admin
ਕੈਪਟਨ ਅਮਰਿੰਦਰ ਸਿੰਘ ਵਲੋਂ ਵਪਾਰ ਨੂੰ ਬੜ੍ਹਾਵਾ ਦੇਣ ਲਈ ਭਾਰਤ ਤੇ ਕੈਨੇਡਾ ਦੇ ਬਿਜ਼ਨਸ ਚੈਂਬਰਾਂ ‘ਚ ਸਮਝੌਤੇ ਦਾ ਪ੍ਰਸਤਾਵ
ਚੰਡੀਗੜ੍ਹ, 1 ਮਈ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਤੇ ਕੈਨੇਡਾ ਵਿਚਕਾਰ ਵਪਾਰ ਨੂੰ ਬੜ੍ਹਾਵਾ ਦੇਣ ਲਈ ਪੀ ਐਚ ਡੀ ਚੈਂਬਰ ਆਫ ਕਾਮਰਸ ਅਤੇ ਇੰਡੋ-ਕੈਨੇਡੀਅਨ ਬਿਜ਼ਨਸ ਚੈਂਬਰ ‘ਚ ਰਣਨੀਤਕ ਸਮਝੌਤੇ ਦਾ ਪ੍ਰਸਤਾਵ ਕੀਤਾ ਹੈ |
ਇਕ ਸਰਕਾਰੀ ਬੁਲਾਰੇ ਅਨੁਸਾਰ ਇਹ ਪ੍ਰਸਤਾਵ ਅੱਜ ਉਸ ਵੇਲੇ ਪੇਸ਼ ਕੀਤਾ ਗਿਆ ਜਦੋਂ ਕੈਨੇਡਾ ਦੇ ਕੌਾਸੂਲੇਟ ਜਨਰਲ ਕ੍ਰਿਸਟੋਫਰ ਗਿਬਨਜ਼ ਮੁੱਖ ਮੰਤਰੀ ਨੂੰ ਮਿਲਣ ਆਏ |
ਕ੍ਰਿਸਟੋਫਰ ਗਿਬਨਜ਼ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੈਨੇਡਾ ਡੇਅਰੀ, ਪਸ਼ੂ ਵਿਗਿਆਨ, ਆਈ ਟੀ, ਖੇਤੀਬਾੜੀ ਵਰਗੇ ਸੈਕਟਰਾਂ ਵਿਚ ਪੰਜਾਬ ਦੇ ਨਾਲ ਰਣਨੀਤਕ ਵਪਾਰਕ ਗਠਜੋੜ ਪੈਦਾ ਕਰਨ ਵਿਚ ਦਿਲਚਸਪੀ ਰੱਖਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੇ ਇਨ੍ਹਾਂ ਖੇਤਰਾਂ ਵਿਚ ਆਪਣੀ ਮਹਾਰਤ ਅਤੇ ਵਧੀਆ ਰਿਕਾਰਡ ਨੂੰ ਸਿੱਧ ਕੀਤਾ ਹੈ | ਉਨ੍ਹਾਂ ਕਿਹਾ ਕਿ ਕੈਨੇਡਾ ਇਨ੍ਹਾਂ ਖੇਤਰਾਂ ਵਿਚ ਪੰਜਾਬ ਦੀ ਸੱਮਰਥਾ ਤੋਂ ਲਾਭ ਉਠਾਉਣ ਦੀ ਤਵੱਕੋ ਰੱਖਦਾ ਹੈ |
ਇਸ ਮੌਕੇ ਮੁੱਖ ਮੰਤਰੀ ਨੇ ਦੋਵਾਂ ਚੈਂਬਰਾਂ ਵਿਚਕਾਰ ਸਹਿਯੋਗ ਵਧਾਏ ਜਾਣ ਦਾ ਸੁਝਾਅ ਦਿੱਤਾ | ਉਨ੍ਹਾਂ ਨੇ ਪੰਜਾਬ ਦੇ ਦੌਰੇ ‘ਤੇ ਆਏ ਕੈਨੇਡਾ ਦੇ ਵਫ਼ਦ ਨੂੰ ਸਨਅਤੀ ਖੇਤਰ ਵਿਚ ਨਿਵੇਸ਼ ਦੀਆਂ ਸੰਭਵਾਨਾਵਾਂ ਤਲਾਸ਼ਣ ਲਈ ਆਖਿਆ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉੱਚ ਦਰਜੇ ਦਾ ਹਵਾਈ ਸੰਪਰਕ ਹੈ ਅਤੇ ਅੰਮਿ੍ਤਸਰ ਤੇ ਮੋਹਾਲੀ ਵਿਖੇ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਹਨ | ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਤੋਂ ਘਰੇਲੂ ਹਵਾਈ ਟਰਮੀਨਲਾਂ ਦਾ ਵੀ ਚੌਖਾ ਨੈਟਵਰਕ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸਨਅਤੀਕਰਨ ਨੂੰ ਠੁੱਮਣਾ ਦੇਣ ਦੇ ਵਾਸਤੇ ਇਥੇ ਦੇ ਬੁਨਿਆਦੀ ਢਾਂਚੇ ਨੂੰ ਵਧਿਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ | ਬਹੁਤ ਸਾਰੀਆਂ ਅੰਤਰਰਾਸ਼ਟਰੀ ਏਅਰ ਲਾਈਨਾਂ ਨੇ ਚੰਡੀਗੜ੍ਹ ਤੋਂ ਸਿੱਧਿਆਂ ਉਡਾਨਾਂ ਸ਼ੁਰੂ ਕਰਨ ‘ਚ ਦਿਲਚਸਪੀ ਵਿਖਾਈ ਹੈ |
ਮੁੱਖ ਮੰਤਰੀ ਨੇ ਦੱਸਿਆ ਕਿ ਕੈਨੇਡਾ, ਅਮਰੀਕਾ, ਦੱਖਣ ਪੂਰਵੀ ਏਸ਼ੀਆ ਆਦਿ ਦੇ ਦੇਸ਼ਾਂ ਦੇ ਨਾਲ ਹਵਾਈ ਸੰਪਰਕ ਨੂੰ ਅੱਗੇ ਹੋਰ ਬੜ੍ਹਾਵਾ ਮਿਲੇਗਾ ਜਿਸ ਦੇ ਨਾਲ ਵਪਾਰ ਅਤੇ ਵਣਜ ‘ਚ ਹੁਲਾਰਾ ਆਵੇਗਾ |
ਕੈਪਟਨ ਅਮਰਿੰਦਰ ਸਿੰਘ ਨੇ ਕ੍ਰਿਸਟੋਫਰ ਗਿਬਨਜ਼ ਨੂੰ ਸੂਬੇ ਦੀ ਨਿਵੇਸ਼ ਪੱਖੀ ਸਨਅਤੀ ਨੀਤੀ ਬਾਰੇ ਵੀ ਜਾਣਕਾਰੀ ਦਿੱਤੀ ਜਿਸਦੇ ਵਿਚ ਉਦਯੋਗ ਅਤੇ ਉੱਦਮੀਆਂ ਨੂੰ ਉਤਸ਼ਾਹਤ ਕੀਤਾ ਗਿਆ ਹੈ | ਉਨ੍ਹਾਂ ਨੇ ਇਕ ਖਿੜਕੀ ਪ੍ਰਵਾਨਗੀ, ਚੌਖੀਆਂ ਰਿਆਇਤਾਂ, ਸਸਤੀ ਬਿਜਲੀ, ਵਾਜਿਬ ਕਿਰਤ ਅਤੇ ਸੂਬੇ ਦੇ ਸ਼ਾਤੀਪੂਰਨ ਮਾਹੌਲ ਦਾ ਵੀ ਜ਼ਿਕਰ ਕੀਤਾ ਜਿਸ ਦੇ ਨਾਲ ਪੰਜਾਬ ਨਿਵੇਸ਼ ਦੇ ਪੱਖ ਤੋਂ ਸੱਭ ਤੋਂ ਵੱਧ ਪਸੰਦੀਦਾ ਸੂਬਾ ਬਣਿਆ ਹੈ |
ਮੁੱਖ ਮੰਤਰੀ ਨੇ ਛੇਤੀ ਹੀ ਹੋ ਰਹੀ ਪ੍ਰਸਤਾਵਤ ਨਿਵੇਸ਼ਕ ਮੀਟ ਵਿੱਚ ਕੈਨੇਡਾ ਦੇ ਉਦਯੋਗ ਨੂੰ ਵੱਡੀ ਪੱਧਰ ਉੱਤੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ |
ਕੈਨੇਡਾ ਦੇ ਕੌਾਸੂਲੇਟ ਜਨਰਲ ਨੇ ਮੁੱਖ ਮੰਤਰੀ ਦੀ ਫੌਜੀ ਇਤਿਹਾਸ ਬਾਰੇ ਅਗਲੀ ਕਿਤਾਬ ਬਾਰੇ ਵੀ ਜਾਣਕਾਰੀ ਹਾਸਲ ਕੀਤੀ | ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਬੀਤੇ 25 ਸਾਲ ਦੇ ਇਤਿਹਾਸ ਬਾਰੇ ਇਕ ਕਿਤਾਬ ਲਿਖਣ ਦੀ ਯੋਜਨਾ ਬਣਾਈ ਹੈ |
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਜੀਤ ਖੰਨਾ, ਵਧੀਕ ਮੁੱਖ ਸਕੱਤਰ ਮਕਾਨ ਅਤੇ ਸ਼ਹਿਰੀ ਵਿਕਾਸ ਵਿੰਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਸੀ ਈ ਓ ਇਨਵੈਸਟ ਪੰਜਾਬ ਰਜਤ ਅਗਰਵਾਲ ਵੀ ਹਾਜ਼ਰ ਸਨ |