ਕਿਸਾਨਾਂ ਨੂੰ ਜ਼ਮੀਨਦੋਜ਼ ਪਾਈਪਾਂ ਲਈ 50 ਫੀਸਦੀ ਅਤੇ ਸਾਂਝੇ ਪ੍ਰੋਜੈਕਟਾਂ ਲਈ 90 ਫੀਸਦੀ ਦਿੱਤੀ ਜਾ ਰਹੀ ਹੈ ਸਬਸਿਡੀ

Punjab REGIONAL
By Admin

ਡਿਪਟੀ ਕਮਿਸ਼ਨਰ ਵੱਲੋਂ ਭੂਮੀ ਅਤੇ ਜਲ ਸੰਭਾਲ ਸਬੰਧੀ ਪੈਂਫਲਿਟ ਜਾਰੀ
ਬਠਿੰਡਾ, 7 ਜਨਵਰੀ):- ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਵੱਲੋਂ ਇੱਥੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਵਿਕਾਸ ਕਾਰਜਾਂ ਸਬੰਧੀ 50 ਸਾਲ ਪੂਰੇ ਹੋਣ ‘ਤੇ ਵਿਭਾਗ ਦਾ ਇੱਕ ਪੈਂਫਲਿਟ ਜਾਰੀ ਕੀਤਾ ਗਿਆ। ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਜਾਰੀ ਕੀਤੇ ਗਏ ਇਸ ਪੈਂਫਲਿਟ ਵਿੱਚ ਭੂਮੀ ਅਤੇ ਜਲ ਵਿਭਾਗ ਵੱਲੋਂ ਪਿਛਲੇ ਸਾਲਾਂ ਤੋਂ ਲੈ ਕੇ ਹੁਣ ਤੱਕ ਕੀਤੇ ਗਏ ਵਿਕਾਸ ਕਾਰਜਾਂ ਸਬੰਧੀ ਚਾਨਣਾ ਪਾਇਆ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉੱਪ ਮੰਡਲ ਭੂਮੀ ਰੱਖਿਆ ਅਫਸਰ ਸ੍ਰੀ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੈਂਫਲਿਟ ‘ਚ ਵਿਭਾਗ ਵੱਲੋਂ ਸੂਬੇ ਵਿੱਚ ਜ਼ਮੀਨਦੋਜ਼  ਪਾਈਪਾਂ ਲਈ 50 ਫੀਸਦੀ ਅਤੇ ਸਾਂਝੇ ਪ੍ਰੋਜੈਕਟਾਂ ਲਈ 90 ਫੀਸਦੀ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਉਨ•ਾਂ ਇਹ ਵੀ ਦੱਸਿਆ ਕਿ ਹੁਣ ਤੱਕ ਜ਼ਿਲ•ੇ ਅੰਦਰ 40,000 ਕਿਲੋਮੀਟਰ ਪਾਈਪ ਲਾਈਨ ਵਿਛਾਈ ਜਾ ਚੁੱਕੀ ਹੈ। ਇਸ ਨਾਲ ਲਗਭਗ ਪੰਜ ਲੱਖ ਹੈਕਟਰ ਰਕਬੇ ਨੂੰ ਪਾਣੀ ਲੱਗ ਰਿਹਾ ਹੈ। ਉਨ•ਾਂ ਹੋਰ ਕਿਹਾ ਕਿ ਜ਼ਮੀਨਦੋਜ਼ ਪਾਈਪਾਂ ਪਾਉਣ ਨਾਲ ਕਿਸਾਨਾਂ ਨੂੰ 3 ਫੀਸਦੀ ਜ਼ਮੀਨ ਅਤੇ ਲਗਭਗ 25 ਫੀਸਦੀ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਉੱਪ ਮੰਡਲ ਭੂਮੀ ਰੱਖਿਆ ਅਫਸਰ ਨੇ ਅੱਗੇ ਦੱਸਿਆ ਕਿ ਜ਼ਿਲ•ੇ ਅੰਦਰ ਬਾਗਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਤੁਪਕਾ ਅਤੇ ਫੁਹਾਰਾ ਸਿਸਟਮ ਲਗਾਉਣ ‘ਤੇ 80 ਫੀਸਦੀ ਸਬਸਿਡੀ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸਕੀਮ ਅਧੀਨ ਵਿਭਾਗ ਵੱਲੋਂ ਔਰਤਾਂ ਅਤੇ ਛੋਟੇ ਕਿਸਾਨਾਂ ਨੂੰ 90 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨ•ਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿ•ਲਿਆ ਵਿੱਚ ਸੀਵਰੇਜ਼ ਟਰੀਟਮੈਂਟ ਪਲਾਂਟਾਂ ਰਾਹੀਂ  ਗੰਦੇ ਪਾਣੀ ਨੂੰ ਸੋਧ ਕੇ ਪਾਈਪ ਲਾਈਨ ਰਾਹੀਂ ਪੰਜਾਬ ਦੇ 8200 ਹੈਕਟਰ ਰਕਬੇ ਨੂੰ ਸਿੰਚਾਈ ਅਧੀਨ ਲਿਆਂਦਾ ਗਿਆ ਹੈ।
ਇਸ ਮੌਕੇ ਭੂਮੀ ਰੱਖਿਆ ਅਫਸਰ ਸ੍ਰੀ ਰਾਜ ਕੁਮਾਰ, ਰਵਿੰਦਰਪਾਲ,  ਪਰਮਿੰਦਰ ਕੌਰ ਅਤੇ ਪ੍ਰਦੀਪ ਕੁਮਾਰ ਤੋਂ ਇਲਾਵਾ ਸਰਵੇਅਰ ਅਮਨਦੀਪ ਸਿੰਘ ਅਤੇ ਖੇਤੀਬਾੜੀ ਉੱਪ ਨਿਰੀਖਕ ਸ੍ਰੀ ਹਰਵਿੰਦਰ ਸਿੰਘ ਵੀ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply