ਕਰਜ਼ੇ ਵਿੱਚ ਡੁੱਬੇ ਕਿਸਾਨਾਂ ਨੂੰ ਹੋਰ ਕਰਜ਼ੇ ਲੈਣ ਲਈ ਕਹਿਣਾ ਕਿਸਾਨ ਖੁਦਕੁਸ਼ੀਆਂ ਨੂੰ ਵਧਾਉਣ ਵਾਲਾ ਕਦਮ: ਬੀ ਕੇ ਯੂ (ਮਾਨ)

Punjab
By Admin

ਕਿਸਾਨਾਂ ਨੂੰ ਰਬੀ ਫਸਲ ਲਈ ਲਾਗਤ ਮੁੱਲ ਤੋਂ ਵਧੇਰੇ ਕੀਮਤ ਦੇਣ ਵਾਲਾ ਐਲਾਨ ਸਚਾਈ ਤੋਂ ਬਹੁਤ ਦੂਰ, ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਇੱਕ ਹੋਰ ਧੋਖਾ |

ਚੰਡੀਗੜ੍ਹ 1 ਫਰਵਰੀ ( )

ਭਾਰਤੀ ਕਿਸਾਨ ਯੂਨੀਅਨ ਮਾਨ ਵੱਲੋਂ ਅੱਜ ਦੇ ਬਜ ਨੂੰ ਕਿਸਾਨਾਂ ਦੇ ਅੱਖੀਂ ਘੱਟਾ ਪਾਉਣ ਵਾਲਾ ਦਸਦਿਆਂ ਇਸ ਦੀ ਨਿੰਦਾ ਕੀਤੀ | ਬੀ ਕੇ ਯੂ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਅਤੇ ਬੀ ਕੇ ਯੂ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਵੱਲੋਂ ਅੱਪਣੇ ਬਿਆਨ ਰਾਹੀਂ ਅੱਜ ਦੇ ਕੇਂਦਰੀ ਬਜਟ ਨੂੰ ਕਿਸਾਨਾਂ ਲਈ ਥੋਥਾ ਕਰਾਰ ਦਿੱਤਾ | ਮਾਨ ਨੇ ਕਿਹਾ ਕਿ ਵਿੱਤ ਮੰਤਰੀ ਨੇ ਕਿਸਾਨਾਂ ਨੂੰ ਝੂਠ ਬੋਲ ਕੇ ਵਰਗਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਰਬੀ ਦੀ ਫਸਲ ਦੇ ਐਮ ਐਸ ਪੀ ਨੂੰ ਲਾਗਤ ਮੁੱਲ ਤੋਂ ਡੇਢ ਗੁਣਾ ਜਿਆਦਾ ਦੇਣ ਦਾ ਐਲਾਨ ਕੀਤਾ ਹੈ | ਜਦਕਿ ਕਣਕ ਦੀ ਫਸਲ ਪੈਦਾ ਕਰਨ ਤੋਂ ਵੇਚਣ ਤੱਕ ਦਾ ਖਰਚਾ 2500 ਰੁਪਏ ਪ੍ਰਤੀ ਕਵਿੰਟਲ ਤੋਂ ਵੀ ਜਿਆਦਾ ਹੈ ਅਤੇ ਐਮ ਐਸ ਪੀ 1625 ਰੁਪਏ ਹੈ ਫਿਰ ਇਹ ਡੇਢ ਗੁਣਾ ਜਿਆਦਾ ਕਿਸ ਤਰਾਂ ਹੋਇਆ | ਇਹ ਸਿਰਫ ਕਿਸਾਨਾਂ ਨੂੰ ਮੂਰਖ ਬਣਾਉਣ ਵਾਲਾ ਬਜਟ ਹੈ |

 

 ਮੀਆਂਪੁਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਲਈ ਫੰਡ ਰੱਖੇ ਜਾਣ ਨੂੰ ਬਹੁਤ ਵੱਡਾ ਕਦਮ ਦੱਸ ਰਹੀ ਹੈ ਜਦਕਿ ਪਹਿਲਾਂ ਤੋਂ ਹੀ ਕਰਜ਼ੇ ਵਿੱਚ ਡੁੱਬੇ ਕਿਸਾਨ ਹੋਰ ਕਰਜ਼ ਲੈਣ ਦੀ ਹਾਲਤ ਵਿੱਚ ਨਹੀਂ ਹਨ | ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਕਾਰਨ ਆਤਮ ਹੱਤਿਆ ਕਰ ਰਹੇ ਹਨ ਪਰੰਤੂ ਉਸ ਬਾਰੇ ਚੁੱਪ ਧਾਰ ਕੇ ਬੈਠੀ ਕੇਂਦਰ ਦੀ ਬੋਲੀ ਸਰਕਾਰ ਕਿਸਾਨਾਂ ਨੂੰ ਹੋਰ ਕਰਜ਼ੇ ਵਿੱਚ ਦੱਬਣ ਦੀ ਗੱਲ ਕਰ ਰਹੀ ਹੈ | ਕਿਸਾਨਾਂ ਨੂੰ ਹੋਰ ਕਰਜ਼ ਨਹੀਂ ਬਲਕਿ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਸਰ ਚੜੇ ਕਰਜ਼ ਨੂੰ ਉਤਾਰਨ ਦੀ ਲੋੜ ਹੈ |

ਉਹਨਾਂ ਕਿਹਾ ਕਿ ਜੋ ਸਰਕਾਰ ਸੁਪਰੀਮ ਕੋਰਟ ਵਿੱਚ ਲਿਖਜ ਕੇ ਦੇ ਚੁੱਕੀ ਹੈ ਕਿ ਅਸੀਂ ਕਿਸਾਨਾਂ ਨੂੰ ਫਸਲ ਦੀ ਦੁੱਗਣੀ ਕੀਮਤ ਨਹੀਂ ਦੇ ਸਕਦੇ ਹਨ ਇਹ ਸਿਰਫ ਕਿਸਾਨਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੈ ਅਤੇ ਇਸ ਬਜਟ ਵਿੱਚ ਕਿਸਾਨਾਂ ਨੂੰ ਕੁਝ ਵੀ ਰਾਹਤ ਨਹੀਂ ਦਿੱਤੀ ਗਈ | ਉਹਨਾਂ ਕਿਹਾ ਕਿ ਸਰਕਾਰੀ ਏਜੰਸੀਆਂ ਫਸਲ ਦੀ ਲਾਗਤ ਕੀਮਤ ਕੱਢਣ ਵੇਲੇ ਕਿਸਾਨ ਦੇ ਪਰਿਵਾਰ ਦੀ ਮਿਹਨਤ (ਲੇਬਰ) ਅਤੇ ਜਮੀਨ ਦਾ ਠੇਕਾ ਨਹੀਂ ਜੋੜਦੀਆਂ ਜਿਸ ਲਈ ਸਵਾਮੀ ਨਾਥਨ ਕਮਿਸ਼ਨ ਨੇ ਇਹ ਖਰਚੇ ਜੋੜ ਕੇ ਇਸ ਤੋਂ ਬਾਅਦ 50% ਮੁਨਾਫ਼ਾ ਦੇਣ ਦੀ ਸਿਫਾਰਿਸ਼ ਕੀਤੀ ਸੀ ਜੋ ਕਿ ਸਰਕਾਰ ਨਹੀਂ ਦੇ ਰਹੀ | ਇਸ ਤਰਾਂ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਆਮ ਤੌਰ ਤੇ ਲਾਗਤ ਕੀਮਤ ਦੋ ਤਰੀਕਿਆਂ A2 ਅਤੇ C2 ਨਾਲ ਕੱਢੀ ਜਾਂਦੀ ਹੈ | ਜਿਸ ਮੁਤਾਬਕ CACP ਦੀ ਇਹ ਕੈਲਕੂਲੇਸ਼ਨ ਸਚਾਈ ਤੋਂ ਬਹੁਤ ਦੂਰ ਹੈ |

 ਮੀਆਂਪੁਰ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਦੇਣ ਲਈ ਫੰਡ ਰੱਖਣ ਨਾਲ ਬੈਂਕਾਂ ਕਿਸਾਨਾਂ ਨੂੰ ਹੋਰ ਲੁਭਾਵਣੇ ਤਰੀਕਿਆਂ ਨਾਲ ਨਵੇਂ ਕਰਜ਼ ਦੇ ਜਾਲ ਵਿੱਚ ਜਕੜਨਗੀਆਂ ਜਿਸ ਨਾਲ ਕਿਸਾਨ ਦੀ ਹੋਰ ਲੁੱਟ ਹੋਵੇਗੀ |

ਕਿਸਾਨ ਨੇਤਾਵਾਂ ਨੇ ਇਸ ਬਜਟ ਨੂੰ ਕਿਸਾਨਾਂ ਨੂੰ ਨਿਰਾਸ਼ ਕਰਨ ਵਾਲਾ ਬਜਟ ਦਸਦਿਆਂ ਇਸ ਨੂੰ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਇੱਕ ਹੋਰ ਧੋਖਾ ਦੱਸਿਆ | ਇਹ ਕਿਸਾਨਾਂ ਨੂੰ ਬੁੱਧੂ ਬਣਾਉਣ ਵਾਲਾ ਬਜਟ ਹੈ |

ਸ.ਤਰੀਕਿਆਂ ਨੂੰ ਚੁਣੌਤੀ ਦਿੱਤੀ ਸੀ |

Leave a Reply