ਐਂਟੀ ਕੁਰੱਪਸ਼ਨ ਕਰਾਇਮ ਪ੍ਰੀਵੈਨਸ਼ਨ ਕਮਿਊਨਿਟੀ ਓਰੀਐਂਟਿਡ ਪੋਲਸਿੰਗ ਸੁਸਾਇਟੀ ਵੱਲੋਂ ਜ਼ਿਲ੍ਹਾ ਜੇਲ੍ਹ ਰੋਪੜ ਵਿਖੇ ਮਾਨਸਿਕ ਰੋਗੀ ਤੇ ਨਸ਼ੇ ਦੀ ਲਤ ਦੇ ਆਦੀ ਕੈਦੀਆਂ ਲਈ ਸਿਹਤ ਕੈਂਪ ਲਾਇਆ ਗਿਆ

Punjab
By Admin

ਐਂਟੀ ਕੁਰੱਪਸ਼ਨ ਕਰਾਇਮ ਪ੍ਰੀਵੈਨਸ਼ਨ ਕਮਿਊਨਿਟੀ ਓਰੀਐਂਟਿਡ ਪੋਲਸਿੰਗ ਸੁਸਾਇਟੀ ਵੱਲੋਂ ਅੱਜ ਚੇਅਰਪਰਸਨ ਮੋਨਿਕਾ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹਾ ਜੇਲ੍ਹ ਰੋਪੜ ਵਿਖੇ ਮਾਨਸਿਕ ਰੋਗੀ ਤੇ ਨਸ਼ੇ ਦੀ ਲਤ ਦੇ ਆਦੀ ਕੈਦੀਆਂ ਲਈ ਸਿਹਤ ਕੈਂਪ ਲਾਇਆ ਗਿਆ|

ਇਸ ਸਿਹਤ ਕੈਂਪ ਦੌਰਾਨ ਡਾ. ਨਿਤਿਨ ਸੇਠੀ (ਮਾਨਸਿਕ ਰੋਗਾਂ ਦੇ ਮਾਹਿਰ) ਅਤੇ ਜਸਪ੍ਰੀਤ ਕੌਰ (ਨਸ਼ਾ ਛੁਡਾਊ ਕੌਂਸਲਰ) ਵੱਲੋਂ ਮਰੀਜਾਂ ਦੀ ਜਾਂਚ ਕੀਤੀ ਗਈ| ਜਾਂਚ ਉਪਰੰਤ ਲੋੜੀਂਦੀ ਦਵਾਈ ਦਿੱਤੀ ਗਈ ਅਤੇ ਮਰੀਜਾਂ ਦੀ ਮਾਨਸਿਕ ਸਥਿਤੀ ਨੂੰ ਮਜਬੂਤ ਕਰਨ ਲਈ ਕਾਊਂਸਲਿੰਗ ਵੀ ਕੀਤੀ ਗਈ|

ਇਸ ਮੌਕੇ ਮੈਡਮ ਮੋਨਿਕਾ ਚਾਵਲਾ ਨੇ ਵੀ ਜ਼ਿੰਦਗੀ ਦੇ ਅਸਲੀ ਮਨੋਰਥ ਬਾਰੇ ਸਾਰੇ ਕੈਦੀਆਂ ਨੂੰ ਸੰਬੋਧਨ ਕੀਤਾ, ਜਿਸ ਵਿਚ ਦੱਸਿਆ ਕਿ ਕਿਵੇਂ ਮਨ ਤੇ ਦਿਮਾਗ ਨੂੰ ਮਜਬੂਤ ਕਰਕੇ ਨਸ਼ਾ ਛੱਡਿਆ ਜਾ ਸਕਦਾ ਹੈ ਤੇ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਬਤੀਤ ਕੀਤਾ ਜਾ ਸਕਦਾ ਹੈ|

ਇਸ ਮੌਕੇ ਮੈਡਮ ਸ਼ਗੁਨ ਚਾਵਲ (ਡਾਇਰੈਕਟਰ), ਪ੍ਰਸ਼ੋਤਮ ਕੰਬੋਜ (ਪੰਜਾਬ ਪ੍ਰਧਾਨ) ਅਤੇ ਅਮਰਜੀਤ ਸਿੰਘ ਵੀ ਮੌਜੂਦ ਸਨ|

ਸਿਹਤ ਕੈਂਪ ਸਮਾਪਤੀ ਉਪਰੰਤ ਜੇਲ੍ਹ ਸੁਪਰਟੈਨਡਟ  ਬਲਜੀਤ ਸਿੰਘ ਵੱਲੋਂ ਸੁਸਾਇਟੀ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਟੀਮ ਨੂੰ ਅੱਗੇ ਤੋਂ ਵੀ ਜੇਲ੍ਹ ਸੁਧਾਰ ਗਤੀਵਿਧੀਆਂ ਲਈ ਪ੍ਰੇਰਨਾ ਦਿੱਤੀ ਗਈ|

Leave a Reply