# ਆਮ ਆਦਮੀ ਪਾਰਟੀ ਵੱਲੋਂ ਨੋਟਬੰਦੀ ਵਿਰੁੱਧ ਸੂਬਾ-ਪੱਧਰੀ ਪ੍ਰਦਰਸ਼ਨ

Punjab
By Admin

ਨੋਟਬੰਦੀ ਲਾਗੂ ਹੋਣ ਤੋਂ ਬਾਅਦ ਸਰਕਾਰ ਕੋਲ ਇਕੱਠੇ ਹੋਏ ਕਾਲੇ ਧਨ ਦੇ ਅੰਕੜੇ ਜੱਗ-ਜ਼ਾਹਿਰ ਕਰਨ ਦੀ ਆਮ ਆਦਮੀ ਪਾਰਟੀ ਨੇ ਕੀਤੀ ਮੰਗ

ਨੋਟਬੰਦੀ ਕਾਰਨ ਆਮ ਜਨਤਾ ਸਾਹਮਣੇ ਆਈਆਂ ਸਮੱਸਿਆਵਾਂ ਲਈ ਮੋਦੀ ਜ਼ਿੰਮੇਵਾਰ

ਚੰਡੀਗੜ•, 18 ਫ਼ਰਵਰੀ, 2017
ਆਮ ਆਦਮੀ ਪਾਰਟੀ (ਆਪ) ਨੇ ਸਨਿੱਚਰਵਾਰ ਨੂੰ ਪੰਜਾਬ ‘ਚ ਵੱਖੋ-ਵੱਖਰੇ ਸਥਾਨਾਂ ਉੱਤੇ ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ। ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਦੇਸ਼ ਵਿੱਚ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਉਸ ਕੋਲ ਜਿੰਨਾ ਵੀ ਕਾਲਾ ਧਨ ਇਕੱਠਾ ਹੋਇਆ ਹੈ, ਉਹ ਉਸ ਦੇ ਸਾਰੇ ਅੰਕੜੇ ਜੱਗ-ਜ਼ਾਹਿਰ ਕਰੇ।
ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਨੋਟਬੰਦੀ ਕਾਰਨ ਆਮ ਜਨਤਾ ਨੂੰ ਜਿੰਨੀਆਂ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਪੈ ਰਿਹਾ ਹੈ, ਉਨ ਲਈ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹਨ। ਉਨ ਕਿਹਾ ਕਿ ਨੋਟਬੰਦੀ ਕਰ ਕੇ ਸਾਰੇ ਹੀ ਕਿਸਾਨਾਂ, ਵੱਡੇ ਵਪਾਰੀਆਂ ਤੇ ਛੋਟੇ ਕਾਰੋਬਾਰੀਆਂ ਸਭ ਨੂੰ ਬੈਂਕਾਂ ਦੇ ਬਾਹਰ ਲੰਮੀਆਂ-ਲੰਮੀਆਂ ਕਤਾਰਾਂ ਵਿੱਚ ਖਲੋਣਾ ਪਿਆ, ਜਿਸ ਕਰ ਕੇ ਉਨ• ਦੇ ਕਾਰੋਬਾਰ ਬਰਬਾਦ ਹੋ ਕੇ ਰਹਿ ਗਏ।
ਗੁਰਪ੍ਰੀਤ ਸਿੰਘ ਵੜੈਚ ਨੇ ਮੋਦੀ ਨੂੰ ਸੁਆਲ ਕੀਤਾ ਕਿ ਉਨ ਨੇ ਤਾਂ ਇਹ ਆਖਿਆ ਸੀ ਕਾਲਾ ਧਨ ਜਮ ਕਰਨ ਵਾਲਿਆਂ ਦੀ ਰਾਤਾਂ ਦੀ ਨੀਂਦਰ ਖ਼ਤਮ ਹੋ ਜਾਵੇਗੀ ਤੇ ਆਮ ਆਦਮੀ ਸ਼ਾਂਤੀਪੂਰਨ ਜੀਵਨ ਬਿਤਾਏਗਾ ਪਰ ਕੇਂਦਰ ਸਰਕਾਰ ਦੇ ਇਸ ਕਦਮ ਨਾਲ ਆਮ ਆਦਮੀ ਦਾ ਜੀਵਨ ਪੂਰੀ ਤਰ•ਾਂ ਲੀਹੋਂ ਲੱਥ ਕੇ ਰਹਿ ਗਿਆ ਹੈ। ਉਨ• ਪੁੱਛਿਆ,”ਕੀ ਪ੍ਰਧਾਨ ਮੰਤਰੀ ਇਹ ਸਮਝਦੇ ਹਨ ਕਿ ਬੈਂਕਾਂ ਦੇ ਬਾਹਰ ਖੜ ਇਹ ਕਿਸਾਨ, ਪ੍ਰਚੂਨ ਵਿਕਰਾਤੇ, ਦਿਹਾੜੀਦਾਰ ਤੇ ਆਮ ਲੋਕ ਸਾਰੇ ਭ੍ਰਿਸ਼ਟ ਹਨ?”
ਵੜੈਚ ਨੇ ਕਿਹਾ ਕਿ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨ ਲਈ ਕੇਵਲ ਭ੍ਰਿਸ਼ਟਾਂ ਨੂੰ ਹੀ ਨਿਸ਼ਾਨਾ ਬਣਾਉਣਾ ਚਾਹੀਦਾ ਹੈ ਪਰ ਪ੍ਰਧਾਨ ਮੰਤਰੀ ਮੋਦੀ ਤਾਂ ਵਿਜੇ ਮਾਲਿਆ ਵਰਗੇ ਅਰਬਪਤੀਆਂ ਦੇ ਕਰਜ਼ੇ ਮੁਆਫ਼ ਕਰਨ ਵਿੱਚ ਰੁੱਝੇ ਹੋਏ ਹਨ। ਇੱਥੇ ਵਰਣਨਯੋਗ ਹੈ ਕਿ ਮਾਲਿਆ ਦਾ 1,200 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਸਰਕਾਰ ਦੇ ਇਸ ‘ਤੁਗ਼ਲਕੀ ਫ਼ਰਮਾਨ’ ਕਾਰਨ ਦੇਸ਼ ਭਰ ਵਿੱਚ 150 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਪਰ ਮੋਦੀ ਨੇ ਉਸ ਜਾਨੀ ਨੁਕਸਾਨ ਬਾਰੇ ਕਦੇ ਇੱਕ ਸ਼ਬਦ ਤੱਕ ਨਹੀਂ ਆਖਿਆ। ਉਨ ਕਿਹਾ ਕਿ ਜੇ ਕਿਤੇ ਮੋਦੀ ਨੇ ਆਪਣੀ ਗ਼ਲਤੀ ਦਾ ਅਹਿਸਾਸ ਕਰ ਕੇ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੁੰਦਾ, ਤਾਂ ਲੋਕ ਬਿਨਾ ਮਤਲਬ ਦੀਆਂ ਪਰੇਸ਼ਾਨੀਆਂ ਤੋਂ ਬਚ ਸਕਦੇ ਸਨ।
ਵੜੈਚ ਨੇ ਕਿਹਾ ਕਿ ਕਾਰੋਬਾਰੀਆਂ ਤੇ ਵੱਡੇ ਵਪਾਰੀਆਂ ਤੋਂ ਇਲਾਵਾ ਕਿਸਾਨਾਂ ਨੂੰ ਵੀ ਅਨੇਕਾਂ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ•ਾਂ ਕੋਲ ਬੀਜ ਤੇ ਖਾਦਾਂ ਤੱਕ ਖ਼ਰੀਦਣ ਲਈ ਨਕਦ ਧਨ ਨਹੀਂ ਸੀ। ਮੋਦੀ ਨੇ ਆਪਣੇ ਫ਼ੈਸਲੇ ਨਾਲ ਵਪਾਰ, ਖੇਤੀਬਾੜੀ ਤੇ ਹੋਰ ਸਾਰੇ ਕਾਰੋਬਾਰਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ।

_____________________________________________________________

Leave a Reply