# ਆਮ ਆਦਮੀ ਪਾਰਟੀ ਨੇ ਭਿ੍ਰਸ਼ਟਾਚਾਰ ਦੇ ਦੋਸ਼ਾਂ ਕਾਰਨ ਦਰਬਾਰੀ ਲਾਲ ਦੀ ਟਿਕਟ ਕੀਤੀ ਰੱਦ

Punjab
By Admin
ਚੰਡੀਗੜ, 11 ਜਨਵਰੀ 2017
ਆਮ ਆਦਮੀ ਪਾਰਟੀ ਦੇ ਮੀਡੀਆ ਵਿੰਗ ਵਲੋਂ ਕੁਝ ਸਮਾਂ ਪਹਿਲਾਂ ਇਹ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਕਿ ਦਰਬਾਰੀ ਲਾਲ ਜੋ ਕਿ ਆਮ ਆਦਮੀ ਪਾਰਟੀ ਦੇ ਅਮਿ੍ਰਤਸਰ ਕੇਂਦਰੀ ਤੋਂ ਉਮੀਦਵਾਰ ਸਨ ਦੀ ਟਿਕਟ ਉਨਾਂ ਦੀ ਖਰਾਬ ਸਿਹਤ ਕਾਰਨ ਕੱਟੀ ਗਈ ਹੈ। ਪਾਰਟੀ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਦਰਬਾਰ ਲਾਲ ਉਪਰ ਭਿ੍ਰਸ਼ਟਾਚਾਰ ਦੇ ਦੋਸ਼ ਸਨ ਅਤੇ ਪਾਰਟੀ ਉਨਾਂ ਨੂੰ ਪਿਛਲੇ ਦਿਨਾਂ ਤੋਂ ਆਪਣੀ ਸਥਿਤੀ ਸਪਸ਼ਟ ਕਰਨ ਲਈ ਬੁਲਾ ਰਹੀ ਸੀ ਪਰੰਤੂ ਉਹ ਪਾਰਟੀ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਹਾਜਰ ਨਹੀਂ ਹੋਏ। ਇਸ ਪਿਛੋਂ ਪਾਰਟੀ ਨੇ ਉਨਾਂ ਦੀ ਟਿਕਟ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਪਾਰਟੀ ਨਵੇਂ ਉਮੀਦਵਾਰ ਦਾ ਐਲਾਨ ਛੇਤੀ ਹੀ ਕਰੇਗੀ।

Leave a Reply