ਆਮ ਆਦਮੀ ਪਾਰਟੀ ਨੇ ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸਜੱਣ ਦੀ ਪੰਜਾਬ ਫੈਰੀ ਦਾ ਕੀਤਾ ਸਵਾਗਤ

Uncategorized
By Admin

ਚੰਡੀਗੜ, 19 ਅਪ੍ਰੈਲ 2017
ਆਮ ਆਦਮੀ ਪਾਰਟੀ ਨੇ ਬੁਧਵਾਰ ਨੂੰ ਕਨੇਡਾ ਦੇ ਰੱਖਿਆ ਮੰਤਰੀ ਅਤੇ ਪੰਜਾਬ ਦੇ ਜੰਮਪਲ ਹਰਜੀਤ ਸਿੰਘ ਸਜੱਣ ਦੀ ਪੰਜਾਬ ਫੈਰੀ ਦੌਰਾਨ ਉਨਾਂ ਦਾ ਸਵਾਗਤ ਕੀਤਾ। ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ. ਫੂਲਕਾ ਨੇ ਕਿਹਾ ਕਿ ਸਜੱਣ ਨੇ ਕਨੇਡਾ ਸਰਕਾਰ ਵਿਚ ਅਜਿਹੇ ਮਹਤਵਪੂਰਣ ਅਹੁਦਾ ਹਾਸਿਲ ਕਰਕੇ ਪੰਜਾਬੀਆਂ ਦਾ ਸਿਰ ਉਚਾ ਕੀਤਾ ਹੈ। ਉਨਾਂ ਕਿਹਾ ਕਿ ਸਮੂਹ ਪੰਜਾਬੀਆਂ ਦਾ ਇਹ ਫਰਜ਼ ਬਣਦਾ ਹੈ ਕਿ ਸਜੱਣ ਦੀ ਪੰਜਾਬ ਯਾਤਰਾ ਦੌਰਾਨ ਉਨਾਂ ਦਾ ਸਵਾਗਤ ਕਰਨ।
ਫੂਲਕਾ ਨੇ ਕਿਹਾ ਕਿ ਸਜੱਣ ਦੀ ਫੈਰਾ ਦੌਰਾਨ ਉਨਾਂ ਨੇ ਆਮ ਆਦਮੀ ਪਾਰਟੀ ਵਲੋਂ ਸਜੱਣ ਨੂੰ ਪਾਰਟੀ ਦੇ ਐਮ.ਐਲ.ਏ ਨਾਲ ਮੁਲਾਕਾਤ ਲਈ ਸੱਦਾ ਪੱਤਰ ਦਿੱਤਾ ਸੀ ਪਰੰਤੂ ਸਮੇਂ ਦੀ ਘਾਟ ਹੋਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਉਨਾਂ ਕਿਹਾ ਕਿ ਕਨੇਡੀਅਨ ਐਮਬੈਸੀ ਦੇ ਸੂਤਰਾ ਅਨੁਸਾਰ ਸਜੱਣ ਆਪਣੀ ਪੰਜਾਬ ਯਾਤਰਾ ਦੌਰਾਨ ਚੰਡੀਗੜ ਵਿਖੇ ਸਿਰਫ 3 ਘੰਟੇ ਹੀ ਠਹਿਰੇ ਸਨ ਅਤੇ ਇਸ ਦੌਰਾਨ ਉਨਾਂ ਦੇ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਸਨ। ਐਮਬੈਸੀ ਸੂਤਰਾਂ ਦੇ ਅਨੁਸਾਰ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਦੇ ਆਗੂਆਂ ਦੁਆਰਾ ਸਜੱਣ ਖਿਲਾਫ ਕੀਤੀ ਬਿਆਨਬਾਜੀ ਅਤੇ ਉਨਾਂ ਨੂੰ ਮਿਲਣ ਤੋਂ ਇਨਕਾਰ ਕਰਨ ਤੋਂ ਬਾਅਦ ਵਿਰੋਧੀ ਧਿਰ ਨੂੰ ਮਿਲਣਾ ਗਲਤ ਹੋਵੇਗਾ।

Leave a Reply