ਆਪ ਵਿਧਾਇਕਾਂ ਵੱਲੋਂ ਕੀਤੀ ਧੱਕਾਮੁੱਕੀ ਵਿੱਚ ਮਾਰਸ਼ਲ ਦੀ ਬਾਹ ਟੁੱਟੀ

Punjab
By Admin

ਮਹਿਲਾ ਕਾਸਟੇਬਲ ਦੇ ਮੋਢੇ ਵਿੱਚ ਮਾਰੇ ਮੁੱਕੇ ਅਤੇ ਕਮੀਜ ਦੇ ਬਟਨ ਤੋੜੇharjeet kaur 1 amanjot singh 3
ਚੰਡੀਗੜ੍ਹ, 22 ਜੂਨ : ਅੱਜ ਪੰੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਮੈਂਬਰਾਂ ਵੱਲੋਂ ਕੀਤੀ ਗਈ ਧੱਕਾ ਮੁੱਕੀ ਦੋਰਾਨ ਡਿਊਟੀ ਦੇ ਰਹੇ ਇਕ ਮਾਰਸ਼ਲ ਦੀ ਬਾਹ ਟੁੱਟ ਗਈ ਜਦਕਿ ਇਕ ਮਹਿਲਾ ਕਾਂਸਟੇਬਲ ਦੇ ਮੌਢੇ ਵਿੱਚ ਮੁੱਕੇ ਮਾਰੇ ਗਏ ਅਤੇ ਉਸ ਦੀ ਕਮੀਜ ਦੇ ਬਟਨ ਤੋੜ ਦਿੱਤੇ ਗਏ।
ਇਸ ਸਬੰਧੀ ਵਿਧਾਨ ਸਭਾ ਦੀ ਸੈਕਟਰੀ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਮਾਰਸ਼ਲ ਅਮਨਜੋਤ ਸਿੰਘ ਨੇ ਕਿਹਾ ਕਿ ਉਹ ਅੱਜ ਵਿਧਾਨ ਸਭਾ ਵਿੱਚ ਮਾਰਸ਼ਲ ਵੱਜੋ ਡਿਊਟੀ ਦੇ ਰਿਹਾ ਸੀ ਇਸ ਦੋਰਾਨ ਆਮ ਆਦਮੀ ਪਾਰਟੀ ਦੇ ਮੈਂਬਰ ਸਾਹਿਬਾਨ ਰੋਲਾਰੱਪਾ ਪਾਉਣ ਲੱਗੇ ਅਤੇ ਫਿਰ ਹੁਲੜਬਾਜੀ ਅਤੇ ਧੱਕਾਮੁੱਕੀ ਕਰਕੇ ਕਰ ਕੇ ਸਪੀਕਰ ਦੀ ਕੁਰਸੀ ਵੱਲ ਵਧਣ ਲੱਗੇ ਲੱਗੇ ਜਿਸ ਤੇ ਸਪੀਕਰ ਨੇ ਇਨ੍ਹਾ ਮੈਂਬਰਾਂ ਨੂੰ ਸਦਨ ਵਿੱਚੋਂ ਬਾਹਰ ਕਰਨ ਦੇ ਹੁਕਮ ਦਿੱਤੇ ਗਏ ਜਿਸ ਤੋਂ ਬਾਅਦ ਆਪ ਵਿਧਾਇਕਾਂ ਨੂੰ ਬਾਹਰ ਕਰਨ ਦੀ ਕਾਰਵਾਈ ਦੋਰਾਨ ਮੇਰੇ ਨਾਲ ਆਪ ਵਿਧਾਇਕਾਂ ਵੱਲੋਂ ਕੁੱਟਮਾਰ ਕੀਤੀ ਜਿਸ ਕਾਰਨ ਮੇਰੀ ਖੱਬੀ ਬਾਹ ਟੁੱਟ ਗਈ।
ਇਸੇ ਤਰ੍ਹਾਂ ਹਰਜੀਤ ਕੋਰ ਮਾਰਸ਼ਲ ਵੱਲੋਂ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਸਪੀਕਰ ਸਾਹਿਬ ਦੇ ਹੁਕਮ ਤੇ ਕੀਤੀ ਜਾ ਰਹੀ ਕਾਰਵਾਈ ਦੋਰਾਨ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਵੱਲੋਂ ਉਸ ਦੇ ਮੌਢੇ ਵਿੱਚ ਮੁਕਾ ਮਾਰਿਆ ਗਿਆ ਅਤੇ ਉਸ ਵੱਲੋਂ ਪਹਿਨੀ ਗਈ ਕਮੀਜ ਦੇ ਬਟਨ ਤੋੜ ਦਿੱਤੇ ਗਏ ਹਨ।

Leave a Reply