ਆਨਲਾਈਨ ਫਾਰਮੇਸੀ ਦੇ ਵਿਰੋਧ ਵਿਚ 28 ਨੂੰ ਦੇਸ਼ ਦੇ 8.5 ਲੱਖ ਕੈਮਿਸਟ ਕਰਨਗੇ ਹਡ਼ਤਾਲ

nation
By Admin
ਚੰਡੀਗੜ੍ਹ 25 ਸਤੰਬਰ
ਆਨਲਾਈਨ ਫਾਰਮੇਸੀ ਦੇ ਵਿਰੋਧ ਚ ਦੇਸ਼ ਦੇ 8.5 ਲੱਖ ਕੈਮਿਸਟਾਂ ਨੇ ਹਡ਼ਤਾਲ ਦਾ ਐਲਾਨ ਕੀਤਾ ਹੈ। ਇਸ ਬੰਦ ਚ ਚੰਡੀਗੜ੍ਹ , ਪੰਚਕੂਲਾ ਜਿਲੇ ਅਤੇ ਮੋਹਾਲੀ ਜਿਲੇ   ਦੇ 1500  ਕੈਮਿਸਟ ਵੀ ਸ਼ਾਮਲ ਹੋਣਗੇ। ਇਸ ਸਬੰਧੀ ਚੰਡੀਗੜ੍ਹ ਕੈਮਿਸਟ ਐਸੋਸੈਸ਼ਨ ਦੇ  ਪ੍ਰਧਾਨ ਵਿਜੈ ਆਨੰਦ   , ਜਨਰਲ ਸਕੱਤਰ ਵਿਨੈ ਜੈਨ   ਨੇ ਦੱਸਿਆ ਕਿ 28 ਸਤੰਬਰ ਨੂੰ ਚੰਡੀਗੜ੍ਹ ਕੈਮਿਸਟ ਐਸੋਸੈਸ਼ਨ  ਦੇ ਸਾਰੇ ਕੈਮਿਸਟ ਹਡ਼ਤਾਲ ਤੇ ਰਹਿਣਗੇ। ਇਹ ਹਡ਼ਤਾਲ 27 ਰਾਤ 12 ਵਜੇ ਤੋਂ 28 ਰਾਤ 12 ਵਜੇ ਤਕ ਜਾਰੀ ਰਹੇਗੀ। ਬੰਦ ਚ ਨਿੱਜੀ ਹਸਪਤਾਲਾਂ ਨੂੰ ਸ਼ਾਮਲ ਕਰਨ ਲਈ ਆਈ. ਐੱਮ. ਏ. ਨੂੰ ਪੱਤਰ ਲਿਖ ਕੇ ਸਹਿਯੋਗ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਮਿਸਟਾਂ ’ਤੇ ਰੋਜ਼ ਨਵੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਜਦਕਿ ਆਨਲਾਈਨ ਫਾਰਮੇਸੀ ਤੋਂ ਕੋਈ ਵੀ ਦਵਾਈ ਮੰਗਵਾਉਂਣੀ ਆਸਾਨ ਹੈ। ਵਾਪਾਰੀਆਂ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਹੈ।
ਇਸ ਮੌਕੇ ਪੰਚਕੂਲਾ ਕੈਮਿਸਟ ਐਸੋਸੈਸ਼ਨ ਦੇ  ਪ੍ਰਧਾਨ ਮੋਹਿੰਦਰ ਕੱਕੜ , ਜਨਰਲ ਸਕੱਤਰ ਸੰਜੀਵ ਗਰਗ ਅਤੇ ਪੈਟਰਨ ਬੀ ਬੀ ਸ਼ਿੰਗਲ ਮੌਜੂਦ ਸਨ , ਮੋਹਾਲੀ ਜਿਲੇ ਦੇ ਪ੍ਰਧਾਨ ਐਚ ਐਸ ਭਾਟੀਆ ਅਤੇ ਜਨਰਲ ਸਕੱਤਰ ਅਮਨਦੀਪ ਸਿੰਘ ਵੀ ਇਸ ਸੰਗਰਸ਼ ਵਿਚ ਸ਼ਾਮਿਲ ਰਹਿਣਗੇ 
 
ਚੰਡੀਗੜ੍ਹ ਕੈਮਿਸਟ ਐਸੋਸਿਏਸ਼ਨ ਦੇ  ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਨੇਤਾਵਾਂ ਨੇ ਕਿਹਾ ਕਿ ਆਨਲਾਈਨ ਫਾਰਮੇਸੀ ਨੂੰ ਮਾਨਤਾ ਦੇਣ ਦੇ ਲਈ ਸੰਸਦ ਚ ਨੋਟੀਫਿਕੇਸ਼ਨ ਲਿਆਉਣ ਜਾ ਰਹੀ ਹੈ ਪਰ ਦੇਸ਼ ਭਰ ਦੇ ਕੈਮਿਸਟਾਂ ਨੇ ਇਸ ਦੇ ਵਿਰੋਧ ਦਾ ਫੈਸਲਾ ਕੀਤਾ ਹੈ। ਇਸ ਹਡ਼ਤਾਲ ਨੂੰ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸ਼ਟ ਐਂਡ ਡਰੱਗਸ ਦੇ ਸੱਦੇ ਤੇ ਕੀਤਾ ਜਾ ਰਿਹਾ ਹੈ, ਕਿਉਂਕਿ ਆਨਲਾਈਨ ਫਾਰਮੇਸੀ ਤੋਂ 8 ਲੱਖ ਕੈਮਿਸਟਾਂ ਦੇ ਵਾਪਾਰ ਦੇ ਨਾਲ 20 ਲੱਖ ਪਰਿਵਾਰ ਪ੍ਰਭਾਵਿਤ ਹੋਣਗੇ। ਪੱਤਰਕਾਰ ਸੰਮੇਲਨ ’ਚ ਰਾਜ ਦੇ 22 ਜ਼ਿਲਿਆਂ ਦੇ ਪ੍ਰਧਾਨ ਤੇ ਸਕੱਤਰ ਆਦਿ ਮੌਜੂਦ ਸਨ। ਐਸੋਸੀਏਸ਼ਨ ਦੇ ਨੇਤਾਵਾਂ ਨੇ ਕਿਹਾ ਕਿ ਉਹ ਕੈਮਿਸਟਾਂ ਦੇ ਸੰਕਟ ਸਥਿਤੀ ਚ ਲੋਕਾਂ ਲਈ ਦਵਾਈ ਦਾ ਇੰਤਜ਼ਾਮ ਕਰਨ ਲਈ ਕਹਿਣਗੇ ਪਰ ਲੋਕ ਵੀ ਇਸ ਨੂੰ ਸਹਿਯੋਗ ਦੇਣ 20 ਤੋਂ 27 ਸਤੰਬਰ ਤਕ ਕੈਮਿਸਟ ਕਾਲੀਆਂ ਪੱਟੀਆਂ ਤੇ ਬਿੱਲੇ ਲਗਾ ਕੇ ਆਪਣਾ ਰੋਸ ਪ੍ਰਗਟ ਕਰਨਗੇ। 28 ਨੂੰ ਪੂਰਨ ਰੂਪ ਚ ਉਹ ਹਡ਼ਤਾਲ ਤੇ ਰਹਿਣਗੇ।

Leave a Reply