ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਚੁਣੇ ਹੋਏ ਸਾਰੇ ਨੁਮਾਇੰਦਿਆਂ ਨੂੰ ਆਮਦਨ ਕਰ ਦਾ ਖੁਦ ਭੁਗਤਾਨ ਕਰਨ ਦਾ ਪ੍ਰਸਤਾਵ

Punjab
By Admin

ਚੰਡੀਗੜ੍ਹ, 5 ਫਰਵਰੀ:

        ਸਰਕਾਰ ਨੂੰ ਦਰਪੇਸ਼ ਗੰਭੀਰ ਵਿੱਤੀ ਸੰਕਟ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਅਤੇ ਵਿਧਾਇਕਾਂ ਸਣੇ ਸੂਬੇ ਵਿੱਚ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੇ ਆਮਦਨ ਕਰ ਦਾ ਭੁਗਤਾਨ ਖੁਦ ਕਰਨ ਦਾ ਸੁਝਾਅ ਦਿੱਤਾ ਹੈ |

        ਇਸ ਵੇਲੇ ਇਹ ਭੁਗਤਾਨ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਜਿਸ ਕਰਕੇ ਸਰਕਾਰੀ ਖਜ਼ਾਨੇ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ | ਮੁੱਖ ਮੰਤਰੀ ਨੇ ਆਪਣੇ ਸਣੇ ਸਾਰੇ ਚੁਣੇ ਹੋਏ ਨੁਮਾਇੰਦਿਆਾ ਵੱਲੋਂ ਕਰਾਂ ਦਾ  ਸਵੈ-ਭੁਗਤਾਨ ਕਰਨ ਲਈ ਪ੍ਰਸਤਾਵ ਕੀਤਾ ਹੈ |

ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੇਸ਼ ਦਾ ਇਕੋ-ਇਕ ਸੂਬਾ ਹੈ ਜਿੱਥੇ ਸਰਕਾਰ ਦੇ ਸਾਰੇ ਮੰਤਰੀਆਾ ਅਤੇ ਵਿਧਾਇਕਾਾ ਦੇ ਆਮਦਨ ਕਰ ਦਾ ਸਰਕਾਰ ਵੱਲੋਂ ਭੁਗਤਾਨ ਕਰਨ ਦੀ ਪ੍ਰਣਾਲੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 11.08 ਕਰੋੜ ਰੁਪਏ ਦੇ ਟੈਕਸ ਦਾ ਭੁਗਤਾਨ ਕੀਤਾ ਜਾ ਰਿਹਾ ਹੈ |

ਵਿੱਤੀ ਪ੍ਰਬੰਧਨ ਬਾਰੇ ਕੈਬਨਿਟ ਸਬ-ਕਮੇਟੀ ਦੀ ਇਕ ਬੈਠਕ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਧਾਇਕਾਾ ਦੇ ਆਮਦਨ ਕਰ ਦਾ ਭੁਗਤਾਨ 10.72 ਕਰੋੜ ਰੁਪਏ ਬਣਦਾ ਹੈ ਜਦਕਿ ਬਾਕੀ ਭੁਗਤਾਨ ਮੰਤਰੀਆਾ ਦਾ ਹੈ | ਇਸ ਦੇ ਮੱਦੇ ਨਜ਼ਰ ਮੁੱਖ ਮੰਤਰੀ ਨੇ ਇਸ ਪ੍ਰਸਤਾਵ ਪੇਸ਼ ਕੀਤਾ ਹੈ |

ਜੇਕਰ ਇਹ ਸੁਝਾਅ ਲਾਗੂ ਹੋ ਗਿਆ ਤਾਾ ਇਸ ਨਾਲ ਸਾਰੀ ਰਕਮ ਦੀ ਬਚਤ ਹੋਵੇਗੀ ਜਿਸ ਨੂੰ ਸੂਬਾ ਸਰਕਾਰ ਵੱਖ-ਵੱਖ ਮਹੱਤਵਪੂਰਨ ਵਿਕਾਸ ਕਾਰਜਾਾ ਅਤੇ ਭਲਾਈ ਕੰਮਾਂ ਲਈ ਅਮਲ ਵਿੱਚ ਲਿਆ ਸਕਦੀ ਹੈ ਕਿਉਂਕਿ ਫੰਡਾਂ ਦੀ ਘਾਟ ਕਾਰਨ ਇਨ੍ਹਾਂ ਕਾਰਜਾਂ ਵਿੱਚ ਗੰਭੀਰ ਰੁਕਾਵਟਾਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਸੂਬਾ ਸਰਕਾਰ ਲਈ ਬੱਚਤਾਾ ਨੂੰ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਨੇ ਪਾਰਟੀ ਦੇ ਸਾਥੀਆਂ ਅਤੇ ਅਮੀਰ ਕਿਸਾਨਾਾ ਨੂੰ ਮੁਫਤ ਬਿਜਲੀ ਸਬਸਿਡੀ ਛੱਡਣ ਬਾਰੇ ਆਪਣੀ ਅਪੀਲ ਨੂੰ ਮੁੜ ਦੁਹਰਾਇਆ ਹੈ | ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਜੂਨ ਵਿਚ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਹਿਲੀ ਵਾਰੀ ਇਹ ਅਪੀਲ ਕੀਤੀ ਸੀ ਅਤੇ ਉਨ੍ਹਾਂ ਨੇ ਆਪਣੀ ਖੁਦ ਦੀ ਸਬਸਿਡੀ ਛੱਡ ਕੇ ਇਕ ਮਿਸਾਲ ਕਾਇਮ ਕੀਤੀ ਸੀ |

ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮੋਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਵਿੱਤ ਸਲਾਹਕਾਰ ਵੀ.ਕੇ. ਗਰਗ, ਚੇਅਰਮੈਨ ਗਵਰਨੈਂਸ ਅਤੇ ਨੈਤਿਕ ਕਮਿਸ਼ਨ ਕੇ.ਆਰ. ਲਖਨਪਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਉਦਯੋਗ ਤੇ ਕਮਰਸ ਦੇ ਪ੍ਰਮੁੱਖ ਸਕੱਤਰ ਰਕੇਸ਼ ਵਰਮਾ ਸ਼ਾਮਲ ਸਨ |

Leave a Reply