ਅਧਿਆਪਕਾਂ ਦੀ ਸੀਨੀਆਰਤਾ ਸੂਚੀ 2 ਮਹੀਨਿਆਂ ਅੰਦਰ ਜਾਰੀ ਕੀਤੀ ਜਾਵੇਗੀ: ਰਜ਼ੀਆ ਸੁਲਤਾਨਾ

Punjab
By Admin

ਯੂ.ਜੀ.ਸੀ ਦੀ 7ਵੀਂ ਪੇਅ ਰੀਵਿਊ ਕਮੇਟੀ ਵਲੋਂ ਸੁਝਾਏ ਨਵੇਂ ਸਕੇਲਾਂ ਨੂੰ ਲਾਗੂ ਕਰਨ ਸਬੰਧੀ ਡੀ.ਪੀ.ਆਈ ਲੈਵਲ ਕਮੇਟੀ ਜਲਦ ਫੈਸਲਾ ਲਵੇਗੀ

ਅਧਿਆਪਕਾਂ ਨੂੰ ਪ੍ਰੋਫੈਸਰਾਂ ਦੀ ਅਸਾਮੀ ‘ਤੇ ਪਦਉੱਨਤ ਕਰਨ ਸਬੰਧੀ ਦੋ ਮਹੀਨਿਆਂ ਅੰਦਰ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ

ਚੰਡੀਗੜ•, 04 ਅਕਤੂਬਰ:

ਪੰਜਾਬ ਸਰਕਾਰ ਦੇ ਉਚੇਰੀ ਸਿਖਿਆ ਵਿਭਾਗ ਵਲੋਂ ਯੂਨੀਵਰਸਿਟੀ, ਸਰਕਾਰੀ ਕਾਲਜਾਂ ਅਤੇ ਏਡਿਡ ਕਾਲਜਾਂ ਦੇ ਅਧਿਆਪਕਾਂ ਦੀਆਂ ਸਾਰੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰ ਲਿਆ ਹੈ। ਪੰਜਾਬ ਸਰਕਾਰ ਵਲੋਂ ਪ੍ਰਵਾਨ ਕੀਤੀਆਂ ਸਾਰੀਆਂ ਮੰਗਾਂ ਵਿਚੋਂ ਕਾਲਜ ਕਾਰਡ ਦੇ ਅਧਿਆਪਕਾਂ ਦੀ ਸੀਨੀਆਰਤਾ ਸੂਚੀ ਤਿਆਰ ਕਰਨਾਸਭ ਤੋਂ ਅਹਿਮ ਹੈ ਜੋ ਦੋ ਮਹੀਨਿਆਂ ਅੰਦਰ ਜਾਰੀ ਕੀਤੀ ਜਾਵੇਗੀ। ਪੰਜਾਬ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਨੇ ਅੱਜ ਯੂਨੀਵਰਸਿਟੀ, ਸਰਕਾਰੀ ਕਾਲਜ ਅਤੇ ਏਡਿਡ ਕਾਲਜਾਂ ਦੇ ਅਧਿਆਪਕਾਂ ਦੇ ਨੁਮਾਇੰਦਿਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ।  ਉਹਨਾਂ ਉਚ ਵਿਦਿਅਕ ਸੰਸਥਾਵਾਂ ਦੇ ਅਧਿਆਪਕਾਂ ਦੀਆਂਲੰਮੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ।

ਯੂ.ਜੀ.ਸੀ ਦੀ 7ਵੀਂ ਪੇਅ ਰਵੀਊ ਕਮੇਟੀ ਵਲੋਂ ਸੁਝਾਏ ਨਵੇਂ ਸਕੇਲਾਂ ਨੂੰ ਲਾਗੂ ਕਰਨ ਸਬੰਧੀ ਮੰਗ ‘ਤੇ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਡੀ.ਪੀ.ਆਈ ਲੈਵਲ ਕਮੇਟੀ ਦੀ ਸਥਾਪਨਾ ਨਾਲ ਇਸ ਦਿਸ਼ਾ ਵੱਲ ਉਪਰਾਲੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਹ ਕਮੇਟੀ ਆਪਣੀ ਰਿਪੋਰਟ ਦੋਮਹੀਨਿਆਂ ਅੰਦਰ ਜਮ•ਾਂ ਕਰਵਾਏਗੀ ਅਤੇ ਨਵੇਂ ਪੇਅ ਸਕੇਲ ਕਮੇਟੀ ਦੀ ਰਿਪੋਰਟ ਅਨੁਸਾਰ ਲਾਗੂ ਕੀਤੇ ਜਾਣਗੇ। ਕਾਲਜ ਅਧਿਆਪਕਾਂ ਨੂੰ ਪ੍ਰੋਫੈਸਰਾਂ ਦੀ ਅਸਾਮੀ ਤੇ ਪਦਉੱਨਤ ਕਰਨ ਸਬੰਧੀ ਮੰਗ ਨੂੰ ਪ੍ਰਵਾਨ ਕਰਦਿਆਂ ਉਚੇਰੀ ਸਿੱਖਿਆ ਮੰਤਰੀ ਨੇ ਡੀ.ਪੀ.ਆਈ, ਕਾਲਜਿਜ਼ ਨੂੰ ਦੋ ਮਹੀਨਿਆਂ ਅੰਦਰ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕਰਨ ਅਤੇ ਕਾਬਿਲ ਉਮੀਦਵਾਰਾਂ ਨੂੰ ਪ੍ਰੋਫੈਸਰਾਂ ਦੀ ਅਸਾਮੀ ‘ਤੇ ਪਦਉੱਨਤ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਇਸੇ ਤਰ•ਾਂ ਕਾਲਜ ਕਾਡਰ ਵਿਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਸਬੰਧੀ ਮੰਗ ‘ਤੇ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪਹਿਲਾਂ ਇਸ ਮਾਮਲੇ ਸਬੰਧੀ ਕਈ ਕਾਨੂੰਨੀ ਉਲਝਣਾ ਸਨ ਪਰ ਹੁਣ  ਕਾਨੂੰਨੀ ਰਾਇ ਲੈ ਲਈ ਗਈ ਹੈ ਅਤੇ ਇਹ ਮੁੱਦਾ ਮੁੱਖ ਮੰਤਰੀ ਨਾਲ ਵਿਚਾਰਨ ਤੋਂ ਬਾਅਦ ਭਰਤੀ ਜਲਦ ਹੀ ਕੀਤੀ ਜਾਵੇਗੀ।

ਇਸੇ ਤਰ•ਾਂ ਜਿਹਨਾਂ ਪੀ.ਐਚ.ਡੀ/ਐਮ.ਫਿਲ ਕਰਨ ਵਾਲੇ ਅਧਿਆਪਕਾਂ ਨੂੰ ਇਨਕ੍ਰੀਮੈਂਟ ਨਹੀਂ ਮਿਲਿਆ ਉਹਨਾਂ ਨੂੰ ਇਨਕ੍ਰੀਮੈਂਟ ਦੇਣ ਸਬੰਧੀ ਮੰਗ ਨੂੰ ਮੰਨਜ਼ੂਰ ਕਰਦਿਆਂ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਡੀ.ਪੀ.ਆਈ (ਕਾਲਜਿਜ਼) ਨੂੰ ਇਸ ਉਤੇ ਅਮਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਸ੍ਰੀ ਐਸ.ਕੇ ਸੰਧੂ, ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ ਵਲੋਂ ਅਧਿਆਪਕਾਂ ਦੇ ਨੁਮਾਇੰਦਿਆਂ ਨੂੰ ਡੀ.ਪੀ.ਆਈ (ਕਾਲਜਿਜ਼) ਦੇ ਦਫ਼ਤਰ ਵਿਚ ਪ੍ਰਸ਼ਾਸ਼ਕੀ ਅਹੁਦੇ ‘ਤੇ ਤੈਨਾਤ ਕਰਨ ਸਬੰਧੀ ਕਾਲਜ ਕਾਡਰ ਵਿਚੋਂ ਹੋਰ ਅਧਿਆਪਕਾਂ ਦੇ ਨਾਂ ਭੇਜਣ ਲਈ ਕਿਹਾ। ਦਿਨਾਂ ਦੀ ਹੱਦ ਮਿਥੇ ਬਿਨਾਂ ਮੈਡੀਕਲ ਲੀਵ ਦੇਣ ਦੀ ਮੰਗ ‘ਤੇ ਸ੍ਰੀ ਸੰਧੂ ਨੇ ਕਿਹਾ ਕਿ ਅਸੀਂ ਸਕੂਲ ਸਿੱਖਿਆ ਵਿਭਾਗ ਵਲੋਂ ਇਸ ਸਬੰਧੀ ਕੀਤੇ ਫੈਸਲੇ ‘ਤੇ ਨਜ਼ਰਸ਼ਾਨੀ ਕਰਕੇ ਅਤੇ ਇਸ ਮੁਤਾਬਿਕ ਮੈਡੀਕਲ ਲੀਵ ਅਵੇਲ ਕਰਕੇ ਨਿਯਮਾਂ ਵਿਚ ਢਿੱਲ ਦਿੱਤੀ ਜਾਵੇਗੀ।

ਪੰਜਾਬ ਗਵਰਨਮੈਂਟ ਕਾਲਜ ਟੀਚਰਜ਼ ਐਸੋਸ਼ੀਏਸ਼ਨ (ਆਰ) ਅਤੇ ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨਜ਼(ਪੀ.ਐਫ.ਯੂ.ਸੀ.ਟੀ.ਓ) ਦੇ ਅਹੁਦੇਦਾਰਾਂ ਤੋਂ ਇਲਾਵਾ  ਸ੍ਰੀ ਗੁਰਲਵਲੀਨ ਸਿੰਘ ਆਈ.ਏ.ਐਸ, ਡੀ.ਪੀ.ਆਈ. (ਕਾਲਜਜ਼) ਸ੍ਰੀ ਐਮ.ਪੀ. ਅਰੋੜਾ, ਵਿਸ਼ੇਸ਼ ਸਕੱਤਰ ਉਚੇਰੀ ਸਿੱਖਿਆ ਵੀ ਮੌਜੂਦ ਸਨ।

Leave a Reply