ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਮਹਿਲਾ ਸਸ਼ਕਤੀਕਰਨ’ ਲਈ ਵਿਲੱਖਣ ਪਹਿਲਕਦਮੀ

Punjab
By Admin

ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਦੇ ਨਿਰਦੇਸ਼ਾਂ ‘ਤੇ ਉੱਦਮ ਨਿਰਮਾਣ ਲਈ ਸੂਬਾ ਪੱਧਰੀ ਪ੍ਰਦਰਸ਼ਨੀ ਅਕਤੂਬਰ ‘ਚ

ਐਂਟਰੀਆਂ 30 ਅਗਸਤ ਤੱਕ

ਚੰਡੀਗੜ੍ਹ, 17 ਅਗਸਤ

ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੇ ਦਿਸ਼ਾ ਨਿਰਦੇਸ਼ ਦੇ ਹੇਠ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਵੱਖ ਵੱਖ ਸਮਿਆਂ ‘ਤੇ ਵਿਲੱਖਣ ਪਹਿਲ ਕਦਮੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਸੇ ਸੇਧ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਵਿਭਾਗ ਵੱਲੋਂ ਅਕਤੂਬਰ ਦੇ ਆਖਰੀ ਹਫ਼ਤੇ ਕਿਸਾਨ ਭਵਨ ਚੰਡੀਗੜ੍ਹ ਵਿੱਚ ਦੋ ਦਿਨਾ ਸੂਬਾ ਪੱਧਰੀ ਪ੍ਰਦਰਸ਼ਨੀ ਆਯੋਜਿਤ ਕਰਵਾਈ ਜਾ ਰਹੀ ਹੈ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਇਸ ਵਿਲੱਖਣ ਪਹਿਲਕਦਮੀ ਦਾ ਉਦੇਸ਼ ਹੋਰ ਸਰਕਾਰੀ ਵਿਭਾਗਾਂ ਦੇ ਨਾਲ ਨਾਲ ਨਬਾਰਡ ਅਤੇ ਮੁੱਖ ਗੈਰ ਸਰਕਾਰੀ ਸੰਸਥਾਵਾਂ ਦੀ ਸ਼ਮੂਲੀਅਤ ਦੇ ਨਾਲ ਸੂਬੇ ਵਿੱਚ ਮਹਿਲਾ ਸਵੈ ਸਹਾਇਤਾ ਗਰੁੱਪਾਂ ਨੂੰ ਬੜ੍ਹਾਵਾ ਦੇਣਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਭਰ ਰਹੀਆਂ ਮਹਿਲਾ ਉਦਮੀਆਂ ਨੂੰ ਸਹਾਇਤਾ ਦੇਣ ਲਈ ਪੰਜ ਸਥਾਪਿਤ ਮਹਿਲਾ ਉਦਮੀਆਂ (ਡਰੈਸ ਬਿਊਟੀਕ ਤੋਂ ਇਲਾਵਾ) ਨੂੰ ਈ ਕਮਰਸ ਦੇ ਰਾਹੀਂ ਡਿਜ਼ਾਇਨ, ਪੈਕਿੰਗ, ਪੇਸ਼ਕਾਰੀ ਅਤੇ ਮਾਰਕੀਟਿੰਗ ਦੀ ਬੁਨਿਆਦੀ ਧਾਰਨਾ ਬਾਰੇ ਸਮਝ ਪੈਦਾ ਕਰਨ ਲਈ ਇਨ੍ਹਾਂ ਮਹਿਲਾਵਾਂ ਦੀ ਮਦਦ ਕਰਨ ਲਈ ਅੱਗੇ ਆਉਣ ਵਾਸਤੇ ਬੇਨਤੀ ਕੀਤੀ ਗਈ ਹੈ। ਇਨ੍ਹਾਂ ਨੂੰ ਆਪਣੀਆਂ ਵਸਤਾਂ ਪ੍ਰਦਰਸ਼ਿਤ ਕਰਨ ਅਤੇ ਵੇਚਣ ਵਾਸਤੇ ਮੁਫਤ ਵਿੱਚ ਇੱਕ ਇੱਕ ਸਟਾਲ ਦਿੱਤਾ ਜਾਵੇਗਾ।

ਇਸ ਦੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸਪਰਾ ਨੇ ਦੱਸਿਆ ਕਿ ਲਾਗਤ ਪੱਖੋਂ ਢੁਕਵੇਂ, ਨਿਵੇਕਲੇ, ਰਚਨਾਤਮਿਕ ਵਿਚਾਰਾਂ ਵਾਲੇ ਉਦਮੀਆਂ ਦੀ ਚੋਣ ਕੀਤੀ ਜਾਵੇਗੀ। ਇਸ ਸਬੰਧ ਵਿੱਚ ਨਾਂ ਅਤੇ ਹੋਰ ਜਾਣਕਾਰੀ 30 ਅਗਸਤ 2019 ਤੱਕ email[email protected]  ‘ਤੇ ਭੇਜੀ ਜਾ ਸਕਦੀ ਹੈ।

Leave a Reply